ਤੁਹਾਡੇ ਕੈਂਪਸ ਦੀਆਂ ਵਿਦਿਆਰਥੀਆਂ ਲਈ ਵੱਖ ਵੱਖ ਸੇਵਾਵਾਂ ਹੋਣਗੀਆਂ ਜਿਹੜੀਆਂ ਤੁਹਾਡੇ ਪ੍ਰੋਗਰਾਮ ਵਿਚ ਕਾਮਯਾਬ ਹੋਣ ਵਿਚ ਤੁਹਾਡੀ ਮਦਦ ਕਰਨ ਲਈ ਅਤੇ ਤੁਹਾਡੇ ਵਿਚ ਭਾਈਚਾਰੇ ਦੀ ਭਾਵਨਾ ਵਿਕਸਤ ਕਰਨ ਵਿਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹੁੰਦੀਆਂ ਹਨ।
ਵਿਦਿਆਰਥੀਆਂ ਲਈ ਸੇਵਾਵਾਂ
ਤੁਹਾਡੀ ਕਾਮਯਾਬੀ ਵਿਚ ਮਦਦ ਕਰਨਾ
- ਅਕਾਦਮਿਕ ਸਲਾਹ। ਐਡਵਾਈਜ਼ਰ ਆਪਣੀ ਪੜ੍ਹਾਈ ਦੀ ਪਲੈਨ ਬਣਾਉਣ, ਕੋਰਸਾਂ ਦੀ ਚੋਣ ਕਰਨ, ਆਪਣੀ ਤਰੱਕੀ ਦੀ ਪੈੜ ਰੱਖਣ ਅਤੇ ਗਰੈਜੂਏਸ਼ਨ ਪਲੈਨ ਬਣਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਐਡਵਾਈਜ਼ਰ ਉਹ ਵਿਅਕਤੀ ਹਨ ਜਿਨ੍ਹਾਂ ਕੋਲ ਤੁਸੀਂ “ਜਾ” ਸਕਦੇ ਹੋ ਇਸ ਕਰਕੇ ਜੇ ਤੁਹਾਡੇ ਮਨ ਵਿਚ ਕੋਈ ਵੀ ਸਵਾਲ ਹੋਣ ਤਾਂ ਅਪੌਂਇੰਟਮੈਂਟ ਬਣਾਉ, ਬਿਨਾਂ ਦੱਸੇ ਜਾਉ ਜਾਂ ਈਮੇਲ ਭੇਜੋ। ਆਪਣੀ ਵਿਦਿਅਕ ਸੰਸਥਾ ਦੇ ਵੈੱਬਸਾਈਟ ਤੋਂ ਐਡਵਾਈਜ਼ਿੰਗ ਡਿਪਾਰਟਮੈਂਟ ਦੇ ਖੁੱਲ੍ਹਣ ਦੇ ਘੰਟਿਆਂ ਅਤੇ ਸੰਪਰਕ ਕਰਨ ਦੀ ਜਾਣਕਾਰੀ ਲਉ।
- ਕਸਰਤਾਂ ਅਤੇ ਤੰਦਰੁਸਤੀ। ਬਹੁਤੀਆਂ ਵਿਦਿਅਕ ਸੰਸਥਾਵਾਂ ਵਿਚ ਜਿੰਮ, ਫਿੱਟਨੈੱਸ ਰੂਮ, ਅਤੇ ਸਪੋਰਟਸ ਕਲੱਬਾਂ (ਜਿਵੇਂ ਹਾਈਕਿੰਗ, ਬਾਸਕਟਬਾਲ, ਯੋਗਾ, ਗੌਲਫ, ਸੌਕਰ) ਹੁੰਦੇ ਹਨ ਤਾਂ ਜੋ ਤੁਸੀਂ ਸਰਗਰਮ ਰਹਿ ਸਕੋ। ਸਿਰਫ ਸ਼ੁਗਲ ਲਈ ਹਿੱਸਾ ਲਉ ਜਾਂ ਮੁਕਾਬਲੇ ਲਈ ਖੇਡੋ!
- ਕੈਂਪਸ ਬਾਰੇ ਜਾਣਕਾਰੀ ਦੇ ਪ੍ਰੋਗਰਾਮ। ਇੰਫੋ ਸੈਸ਼ਨਾਂ ਅਤੇ ਪ੍ਰੋਗਰਾਮਾਂ ਵਿਚ ਜਾਉ ਜਿਹੜੇ ਤੁਹਾਨੂੰ ਕੈਂਪਸ ਨਾਲ ਅਤੇ ਉੱਥੇ ਉਪਲਬਧ ਸੇਵਾਵਾਂ ਨਾਲ ਜੋੜਦੇ ਹਨ। ਇਹ ਜਾਣੋ ਕਿ ਹਰ ਇਕ ਚੀਜ਼ ਕਿੱਥੇ ਹੈ ਅਤੇ ਕੈਂਪਸ `ਤੇ ਸ਼ਾਮਲ ਹੋਣ ਲਈ ਜਾਂ ਕੰਮ ਕਰਨ ਲਈ ਕਿਹੜੇ ਮੌਕੇ ਹਨ। ਜਾਣਕਾਰੀ ਦੇਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦਾ ਅਕਸਰ ਸਮਾਜਿਕ ਪੱਖ ਹੁੰਦਾ ਹੈ ਅਤੇ ਕਦੇ ਕਦੇ ਖਾਣਾ ਵੀ ਹੁੰਦਾ ਹੈ, ਤਾਂ ਜੋ ਤੁਸੀਂ ਮੁਫਤ ਸਨੈਕ ਦਾ ਆਨੰਦ ਮਾਣਦੇ ਹੋਏ ਨਵੇਂ ਦੋਸਤਾਂ ਨੂੰ ਮਿਲ ਸਕੋ! ਹੋਰ ਕੀ ਬਿਹਤਰ ਹੋ ਸਕਦਾ ਹੈ?
- ਕੈਰੀਅਰ ਸੇਵਾਵਾਂ। ਆਪਣੇ ਰੈਜ਼ਮੇ, ਇੰਟਰਵਿਊ ਦੇ ਹੁਨਰਾਂ ਅਤੇ ਕੰਮ ਦੀ ਭਾਲ ਵਿਚ ਤੁਹਾਡੀ ਮਦਦ ਕਰਨ ਲਈ ਕੈਰੀਅਰ ਸੇਵਾਵਾਂ ਉਪਲਬਧ ਹਨ। ਖਾਸ ਕਰਕੇ ਮੌਜੂਦਾ ਵਿਦਿਆਰਥੀਆਂ ਲਈ ਅਤੇ ਇਸ ਦੇ ਨਾਲ ਨਾਲ ਗਰੈਜੂਏਟਾਂ ਲਈ ਜੌਬ ਪੋਸਟਿੰਗਜ਼ ਹਨ। ਵਰਕ-ਸਟੱਡੀ ਪ੍ਰੋਗਰਾਮ ਚੈੱਕ ਕਰੋ। ਆਮ ਤੌਰ `ਤੇ ਹਰ ਸਾਲ ਵਿਦਿਆਰਥੀਆਂ ਲਈ ਕੈਂਪਸ `ਤੇ ਤਨਖਾਹ `ਤੇ ਕੰਮ ਕਰਨ ਵਾਲੀਆਂ ਕਈ ਨੌਕਰੀਆਂ ਹੁੰਦੀਆਂ ਹਨ। ਕੰਮ ਦਾ ਤਜਰਬਾ ਹਾਸਲ ਕਰੋ, ਪੈਸੇ ਕਮਾਉ, ਅਤੇ ਆਪਣੀ ਪੜ੍ਹਾਈ ਦੇ ਸਮੇਂ ਦਾ ਤਾਲਮੇਲ ਕਰੋ।
- ਕੰਪਿਊਟਰ ਲੈਬਜ਼ ਅਤੇ ਵਾਈ-ਫਾਈ। ਹਰ ਵਿਦਿਅਕ ਸੰਸਥਾ ਕੰਪਿਊਟਰ ਦੀਆਂ ਵਧੀਆ ਲੈਬਜ਼ ਹੁੰਦੀਆਂ ਹਨ। ਜੇ ਤੁਹਾਡੇ ਕੋਰਸ ਲਈ ਕਿਸੇ ਖਾਸ ਪ੍ਰੋਗਰਾਮ ਜਾਂ ਸੌਫਟਵੇਅਰ ਦੀ ਲੋੜ ਹੋਵੇ ਤਾਂ ਸੰਭਾਵਨਾ ਹੈ ਕਿ ਕੈਂਪਸ ਦੀ ਕੰਪਿਊਟਰ ਲੈਬ ਵਿਚ ਇਹ ਹੋਣਗੇ। ਤਕਨੀਕੀ ਮਸਲਿਆਂ ਵਿਚ ਅਤੇ ਆਪਣੇ ਸਟੂਡੈਂਟ ਅਕਾਊਂਟਸ ਵਿਚ ਲੌਗਿੰਗ ਵਿਚ ਤੁਹਾਡੀ ਮਦਦ ਕਰਨ ਲਈ ਹਰ ਸੰਸਥਾ ਕੋਲ ਹੈਲਪ ਡੈੱਸਕ ਜਾਂ ਆਈ ਟੀ ਸੁਪੋਰਟ ਡਿਪਾਰਟਮੈਂਟ ਹੁੰਦਾ ਹੈ। ਵਾਈ-ਫਾਈ ਅਤੇ ਯੰਤਰਾਂ ਨੂੰ ਚਾਰਜ ਕਰਨ ਦੇ ਸਟੇਸ਼ਨ ਸਾਰੇ ਕੈਂਪਸਾਂ ਵਿਚ ਉਪਲਬਧ ਹੁੰਦੇ ਹਨ।
- ਕੌਂਸਲਿੰਗ। ਸਟਰੈੱਸ ਮਹਿਸੂਸ ਕਰ ਰਹੇ ਹੋ ਜਾਂ ਕਿਸੇ ਨਿੱਜੀ ਚੁਣੌਤੀ ਦਾ ਸਾਮ੍ਹਣਾ? ਕੈਂਪਸ `ਤੇ ਕੌਂਸਲਰ ਪੇਸ਼ਾਵਰ ਤਰੀਕੇ ਨਾਲ ਟਰੇਂਡ ਹੁੰਦੇ ਹਨ ਅਤੇ ਉਹ ਵੱਖ ਵੱਖ ਮਾਮਲਿਆਂ ਵਿਚ ਮਦਦ ਕਰ ਸਕਦੇ ਹਨ। ਕੈਂਪਸ ਉੱਪਰ ਵੈੱਲਨੈੱਸ ਪ੍ਰੋਗਰਾਮ ਅਤੇ ਸੰਬੰਧਿਤ ਵਸੀਲੇ ਲੱਭੋ ਅਤੇ ਜੇ ਤੁਹਾਨੂੰ ਲੋੜ ਹੋਵੇ ਤਾਂ ਕੌਂਸਲਰ ਨਾਲ ਅਪੌਂਇੰਟਮੈਂਟ ਬਣਾਉਣ ਤੋਂ ਨਾ ਝਿਜਕੋ। ਇਹ ਵੀ ਚੈੱਕ ਕਰੋ ਕਿ ਕੀ ਤੁਹਾਡੇ ਸਕੂਲ ਵਿਚ ਕੈਂਪਸ `ਤੇ ਮੈਡੀਕਲ ਕਲੀਨਿਕ ਹੈ ਜਾਂ ਉਹ ਤੁਹਾਨੂੰ ਹੋਰ ਪ੍ਰੋਗਰਾਮਾਂ ਅਤੇ ਸੇਵਾਵਾਂ ਕੋਲ ਭੇਜ ਸਕਦੇ ਹਨ।
- ਡਿਸਏਬਿਲਟੀ/ਪਹੁੰਚਯੋਗਤਾ ਲਈ ਸੇਵਾਵਾਂ। ਸਾਰੀਆਂ ਵਿਦਿਅਕ ਸੰਸਥਾਵਾਂ ਸੇਵਾਵਾਂ, ਸਹੂਲਤਾਂ ਅਤੇ ਸਾਜ਼-ਸਾਮਾਨ ਰਾਹੀਂ ਪੜ੍ਹਾਈ ਨੂੰ ਹਰ ਇਕ ਲਈ ਪਹੁੰਚਯੋਗ ਬਣਾਉਣ ਲਈ ਕੰਮ ਕਰ ਰਹੀਆਂ ਹਨ। ਉਹ ਤੁਹਾਡੀਆਂ ਨਿੱਜੀ ਲੋੜਾਂ ਦੁਆਲੇ ਰਜਿਸਟਰੇਸ਼ਨ ਅਤੇ ਪ੍ਰੋਗਰਾਮ ਦੀ ਪਲੈਨਿੰਗ ਕਰਨ ਵਿਚ ਤੁਹਾਡੀ ਮਦਦ ਕਰਨਗੀਆਂ, ਇਸ ਕਰਕੇ ਇਹ ਪੱਕਾ ਕਰੋ ਕਿ ਆਪਣੀ ਹਾਲਤ ਬਾਰੇ ਵਿਚਾਰ ਕਰਨ ਲਈ ਤੁਸੀਂ ਉਨ੍ਹਾਂ ਦੇ ਦਫਤਰ ਨਾਲ ਸੰਪਰਕ ਕਰਦੇ ਹੋ।
- ਆਰਥਿਕ ਮਦਦ। ਇਹ ਪਲੈਨਿੰਗ ਕਰਨ ਵਿਚ ਮਦਦ ਲਉ ਕਿ ਆਪਣੀ ਪੜ੍ਹਾਈ ਦਾ ਖਰਚਾ ਕਿਵੇਂ ਦੇਣਾ ਹੈ। ਫਾਇਨੈਂਸ਼ਲ ਏਡ ਆਫਿਸ ਤੁਹਾਨੂੰ ਬੀ ਸੀ ਸਟੂਡੈਂਟ ਲੋਨ ਪ੍ਰੋਗਰਾਮ ਬਾਰੇ ਅਤੇ ਇਹ ਸਿਖਾ ਸਕਦਾ ਹੈ ਕਿ ਲੋਨ ਲਈ ਐਪਲੀਕੇਸ਼ਨ ਕਿਵੇਂ ਮੁਕੰਮਲ ਕਰਨੀ ਹੈ। ਉਨ੍ਹਾਂ ਕੋਲ ਵਜ਼ੀਫਿਆਂ ਅਤੇ ਬਰਸਰੀਜ਼ ਬਾਰੇ ਜਾਣਕਾਰੀ ਹੁੰਦੀ ਹੈ ਅਤੇ ਉਹ ਇਹ ਅੰਦਾਜ਼ਾ ਲਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਤੁਹਾਡੇ ਪ੍ਰੋਗਰਾਮ ਦਾ ਕਿੰਨਾ ਖਰਚਾ ਆਵੇਗਾ।
- ਆਦਿਵਾਸੀ ਸੇਵਾਵਾਂ। ਬਹੁਤੀਆਂ ਵਿਦਿਅਕ ਸੰਸਥਾਵਾਂ ਕੋਲ ਆਦਿਵਾਸੀ ਵਿਦਿਆਰਥੀਆਂ ਦੀ ਮਦਦ ਲਈ ਆਫਿਸ ਜਾਂ ਇਕੱਠੇ ਹੋਣ ਲਈ ਸੈਂਟਰ ਹੁੰਦਾ ਹੈ ਜਿਹੜਾ ਮੇਟੀਸ, ਫਸਟ ਨੇਸ਼ਨਜ਼, ਅਤੇ ਇਨੂਇਟ ਵਿਦਿਆਰਥੀਆਂ ਦੀ ਮਦਦ ਕਰਨ ਲਈ ਸਭਿਆਚਾਰਕ ਤੌਰ `ਤੇ ਢੁਕਵੀਂਆਂ ਸੇਵਾਵਾਂ ਅਤੇ ਪ੍ਰੋਗਰਾਮ ਪ੍ਰਦਾਨ ਕਰਦਾ ਹੈ।
- ਲਾਇਬਰੇਰੀ ਬਾਰੇ ਜਾਣਕਾਰੀ ਦੇਣ ਵਾਲੇ ਪ੍ਰੋਗਰਾਮ। ਗੂਗਲ ਵਧੀਆ ਹੈ – ਪਰ ਇਹ ਪ੍ਰੋਗਰਾਮ ਤੁਹਾਨੂੰ ਇਹ ਸਿਖਾਉਣਗੇ ਕਿ ਅਸਲੀ ਅਤੇ ਔਨਲਾਈਨ ਲਾਇਬਰੇਰੀ ਦੀ ਵਰਤੋਂ ਕਿਵੇਂ ਕਰਨੀ ਹੈ। ਤੁਹਾਡੇ ਸਕੂਲ ਦੀ ਲਾਇਬਰੇਰੀ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜਿਹੜੀਆਂ ਉਦੋਂ ਤੁਹਾਡਾ ਸਮਾਂ ਅਤੇ ਨੱਠ ਭੱਜ ਬਚਾਉਣ ਵਿਚ ਤੁਹਾਡੀ ਮਦਦ ਕਰਨਗੀਆਂ ਜਦੋਂ ਤੁਹਾਨੂੰ ਲੇਖ ਅਤੇ ਰੈਫਰੈਂਸ ਲਿਸਟਾਂ ਇਕੱਠੀਆਂ ਕਰਨ ਦੀ ਲੋੜ ਹੁੰਦੀ ਹੈ। ਲਾਇਬਰੇਰੀਅਨ ਇਕ ਬਹੁਤ ਵਧੀਆ ਸ੍ਰੋਤ ਹਨ!
- ਵਿਦਿਆਰਥੀਆਂ ਲਈ ਰਿਹਾਇਸ਼। ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਕੈਂਪਸ `ਤੇ ਹੋਸਟਲ ਹਨ। ਜੇ ਤੁਸੀਂ ਕੈਂਪਸ ਵਿਚ ਰਹਿੰਦੇ ਹੋ ਤਾਂ ਆਪਣਾ ਸਟੂਡੈਂਟ ਹਾਊਜ਼ਿੰਗ ਲਾਈਫ ਪ੍ਰੋਗਰਾਮ ਅਤੇ ਸਟਾਫ ਨੂੰ ਜਾਣੋ। ਉੱਥੇ ਵਾਲੰਟੀਅਰ ਬਣਨ ਜਾਂ ਕੰਮ ਕਰਨ ਦੇ ਮੌਕੇ ਲੱਭੋ। ਸਟੂਡੈਂਟ ਹਾਊਜ਼ਿੰਗ ਲਾਈਫ ਵਿਚ ਹਿੱਸਾ ਲੈਣਾ ਲੀਡਰਸ਼ਿਪ ਦੇ ਹੁਨਰ ਵਿਕਸਤ ਕਰਨ ਅਤੇ ਦੋਸਤਾਂ ਅਤੇ ਸਾਥੀਆਂ ਦਾ ਆਪਣਾ ਨੈੱਟਵਰਕ ਵਧਾਉਣ ਵਿਚ ਤੁਹਾਡੀ ਮਦਦ ਕਰਦਾ ਹੈ।
- ਸਟੂਡੈਂਟ ਲਾਈਫ ਪ੍ਰੋਗਰਾਮ। ਪੋਸਟ-ਸੈਕੰਡਰੀ ਸਿਰਫ ਕਲਾਸਾਂ ਲਾਉਣਾ ਨਹੀਂ ਹੈ, ਸਗੋਂ ਇਹ ਕਲਾਸਰੂਮ ਤੋਂ ਬਾਹਰ ਇਕ ਵਿਅਕਤੀ ਵਜੋਂ ਵਿਕਸਤ ਹੋਣ ਬਾਰੇ ਹੈ। ਸ਼ਾਮਲ ਹੋਣ ਲਈ, ਕਲੱਬਾਂ ਅਤੇ ਵਿਦਿਆਰਥੀ ਸੰਸਥਾਵਾਂ ਦੀ ਵੱਡੀ ਗਿਣਤੀ ਹੈ। ਆਮ ਤੌਰ `ਤੇ ਹਰ ਇਕ ਲਈ ਕੁਝ ਹੈ, ਪਰ ਜੇ ਤੁਹਾਨੂੰ ਉਹ ਨਹੀਂ ਲੱਭਦਾ ਜੋ ਤੁਸੀਂ ਲੱਭ ਰਹੇ ਹੋ ਤਾਂ ਫਿਰ ਆਪਣੀ ਖੁਦ ਦੀ ਕਲੱਬ ਸ਼ੁਰੂ ਕਰੋ! ਸਟੂਡੈਂਟ ਲਾਈਫ ਪ੍ਰੋਗਰਾਮ ਅਤੇ ਕਲੱਬਾਂ, ਲੀਡਰਸ਼ਿਪ ਦੇ ਵਡਮੁੱਲੇ ਹੁਨਰ ਹਾਸਲ ਕਰਨ ਅਤੇ ਇਸ ਦੇ ਨਾਲ ਨਾਲ ਵਾਲੰਟੀਅਰ ਕੰਮ ਜਾਂ ਕੰਮ ਦੇ ਤਜਰਬੇ ਹਾਸਲ ਕਰਨ ਲਈ ਮੌਕੇ ਪ੍ਰਦਾਨ ਕਰਦੇ ਹਨ। ਤੁਸੀਂ ਸਮਾਜਕ ਮੇਲ ਜੋਲ (ਸੋਸ਼ਲ ਲਾਈਫ) ਰੱਖਦੇ ਹੋਏ ਵੀ ਆਪਣੀ ਪੜ੍ਹਾਈ ਲਈ ਸਮਾਂ ਕੱਢ ਸਕਦੇ ਹੋ।
- ਲਿਖਣਾ ਅਤੇ ਹਿਸਾਬ। ਕੁਝ ਵਿਦਿਅਕ ਸੰਸਥਾਵਾਂ ਕੋਲ ਲਿਖਣ ਅਤੇ ਹਿਸਾਬ ਵਿਚ ਮਦਦ ਕਰਨ ਦੇ ਵੱਖਰੇ ਵੱਖਰੇ ਸੈਂਟਰ ਹੁੰਦੇ ਹਨ। ਹੋਰਨਾਂ ਵਿਚ ਹਰ ਇਕ ਚੀਜ਼ ਇੱਕੋ ਥਾਂ `ਤੇ ਹੁੰਦੀ ਹੈ। ਹਰ ਤਰੀਕੇ ਨਾਲ ਤੁਹਾਡੇ ਲਈ ਮਦਦ ਉਪਲਬਧ ਹੈ। ਮੈਥ ਸੈਂਟਰ ਹਾਈ ਸਕੂਲ ਦੇ ਹੁਨਰਾਂ ਨੂੰ ਤਾਜ਼ਾ ਕਰਨ ਤੋਂ ਲੈ ਕੇ ਅਡਵਾਂਸਡ ਫਾਰਮੂਲਿਆਂ ਨੂੰ ਸਮਝਣ ਤੱਕ ਹਰ ਚੀਜ਼ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਰਾਈਟਿੰਗ ਸੈਂਟਰ ਇਹ ਸਿੱਖਣ ਵਿਚ ਤੁਹਾਡੀ ਮਦਦ ਕਰਨਗੇ ਕਿ ਆਪਣੇ ਪੇਪਰ ਦੀ ਰੂਪ ਰੇਖਾ ਕਿਵੇਂ ਬਣਾਉਣੀ ਹੈ, ਖਰੜਾ ਕਿਵੇਂ ਬਣਾਉਣਾ ਹੈ ਅਤੇ ਫਾਰਮੈਟ ਕਿਵੇਂ ਕਰਨਾ ਹੈ ਤਾਂ ਜੋ ਤੁਸੀਂ ਆਪਣੇ ਵਧੀਆ ਮੌਲਿਕ ਕੰਮ ਨੂੰ ਦਰਜ ਕਰਵਾਉਣ ਲਈ ਪੂਰੇ ਭਰੋਸੇ ਵਿਚ ਹੋਵੋ। ਕਈ ਸੰਸਥਾਵਾਂ ਔਨਲਾਈਨ ਕੋਚਿੰਗ ਇਕ ਔਨਲਾਈਨ ਸਰਵਿਸ ਰਾਈਟਅਵੇ ਰਾਹੀਂ ਕਰਵਾਉਂਦੀਆਂ ਹਨ। ਮੁਫਤ ਮਦਦ ਲੱਭੋ ਜਿੱਥੋਂ ਤੁਸੀਂ ਇਹ ਲੈ ਸਕਦੇ ਹੋਵੋ!
ਵਿਦਿਆਰਥੀਆਂ ਲਈ ਸੇਵਾਵਾਂ ਪੜ੍ਹਾਈ ਅਤੇ ਅਕਾਦਮਿਕ ਕਾਮਯਾਬੀ ਲਈ ਤੁਹਾਡੀ ਮਦਦ ਕਰਦੀਆਂ ਹਨ
ਪੋਸਟ-ਸੈਕੰਡਰੀ ਸੰਸਥਾਵਾਂ ਦੇ ਦਾਖਲੇ/ਭਵਿੱਖ ਦੇ ਵਿਦਿਆਰਥੀਆਂ ਲਈ ਦਫਤਰ
British Columbia Institute of Technology |
|
Camosun College |
|
Capilano University |
|
Coast Mountain College |
|
College of New Caledonia |
|
College of the Rockies |
|
Douglas College |
|
Emily Carr University of Art and Design |
|
Justice Institute of British Columbia |
|
Kwantlen Polytechnic University |
|
Langara College |
|
Nicola Valley Institute of Technology |
|
North Island College |
|
Northern Lights College |
|
Okanagan College |
|
Royal Roads University |
|
Selkirk College |
|
Simon Fraser University |
|
Thompson Rivers University |
|
University of British Columbia |
|
University of Northern British Columbia |
|
University of the Fraser Valley |
|
University of Victoria |
|
Vancouver Community College |
|
Vancouver Island University |