Plan

ਹਾਈ ਸਕੂਲ ਗਰੈਜੂਏਟ

ਹਾਈ ਸਕੂਲ ਤੋਂ
ਪੋਸਟ-ਸੈਕੰਡਰੀ
ਇਕ ਵੱਡਾ ਕਦਮ ਹੈ

ਚੰਗੀ ਖਬਰ – ਤੁਸੀਂ ਇਕੱਲੇ ਨਹੀਂ ਹੋ!

ਕਲਾਸ ਦੇ ਪਹਿਲੇ ਕੁਝ ਹਫਤਿਆਂ ਦੌਰਾਨ ਵਿਦਿਆਰਥੀਆਂ ਲਈ ਨਵੀਂਆਂ ਜਾਣਕਾਰੀਆਂ (ਓਰੀਅਨਟੇਸ਼ਨਜ਼) ਚੈੱਕ ਕਰੋ। ਇਹ ਪਤਾ ਲਾਉ ਕਿ ਤੁਸੀਂ ਕੈਂਪਸ `ਤੇ ਖੋਜ ਅਤੇ ਲਿਖਣ ਦੇ ਸੰਬੰਧ ਵਿਚ ਮਦਦ ਕਿੱਥੇ ਲਉਗੇ।

ਇਸ ਚੀਜ਼ ਦੀ ਗਾਰੰਟੀ ਹੈ ਕਿ ਤੁਹਾਡੇ ਵਾਂਗ ਕੋਈ ਹੋਰ ਵੀ ਓਹੀ ਚੁਣੌਤੀਆਂ ਮਹਿਸੂਸ ਕਰ ਰਿਹਾ ਹੈ ਜਿਹੜੀਆਂ ਤੁਸੀਂ ਕਰ ਰਹੇ ਹੋ। ਸਵਾਲ ਪੁੱਛਣ ਅਤੇ ਮਦਦ ਲੱਭਣ ਤੋਂ ਡਰੋ ਨਾ!

ਪੋਸਟ-ਸੈਕੰਡਰੀ ਲਈ ਪਲੈਨਿੰਗ ਦਾ ਕੰਮ ਡਰਾਉਣ ਵਾਲਾ ਹੋ ਸਕਦਾ ਹੈ ਪਰ ਇਸ ਕੰਮ ਨੂੰ ਤੁਹਾਡੇ ਲਈ ਸੌਖਾ ਬਣਾਉਣ ਵਿਚ ਮਦਦ ਲਈ ਬਹੁਤ ਸਾਰੇ ਵਸੀਲੇ ਹਨ। ਪੋਸਟ-ਸੈਕੰਡਰੀ ਦੇ ਉਨ੍ਹਾਂ ਮੌਕਿਆਂ ਦੀ ਚੋਣ ਕਰੋ ਜਿਹੜੇ ਤੁਹਾਡੇ ਹੁਨਰਾਂ ਅਤੇ ਦਿਲਚਸਪੀਆਂ ਮੁਤਾਬਕ ਢੁਕਵੇਂ ਹਨ। ਆਪਣੇ ਭਵਿੱਖ ਵਿਚ ਹੋਰ ਦਰਵਾਜ਼ੇ ਖੋਲ੍ਹੋ। ਜਿੰਨਾ ਜ਼ਿਆਦਾ ਤੁਸੀਂ ਮੌਜੂਦ ਵੱਖ ਵੱਖ ਮੌਕਿਆਂ ਬਾਰੇ ਜਾਣੋਗੇ, ਤੁਹਾਡੇ ਵੱਲੋਂ ਆਪਣੇ ਲਈ ਸਹੀ ਮੌਕਾ ਲੱਭ ਲੈਣ ਦੀ ਓਨੀ ਹੀ ਜ਼ਿਆਦਾ ਸੰਭਾਵਨਾ ਹੋਵੇਗੀ।

ਪਲੈਨਿੰਗ ਲਈ ਵਸੀਲੇ

ਅਜੇ ਵੀ ਪੜ੍ਹਾਈ ਅਤੇ ਕੈਰੀਅਰ ਦੀਆਂ ਚੋਣਾਂ ਬਾਰੇ ਸੋਚਣ ਦੇ ਅਗੇਤੇ ਪੜਾਵਾਂ `ਤੇ ਹੋ?
ਮਦਦ ਲਈ ਹੇਠਲੇ ਵਸੀਲੇ ਦੇਖੋ।

  1. BC Graduation Policy Guide (2019-Present) 
  2. ਬੀ ਸੀ ਡੌਗਵੁੱਡ ਪਲੈਨਰ (The BC Dogwood Planner) (2018-2019) 
  3. ਬੀ ਸੀ ਸਰਕਾਰ ਦੇ ਪੋਸਟ-ਸੈਕੰਡਰੀ ਐਜੂਕੇਸ਼ਨ ਵਸੀਲੇ (Blueprint Builder)
  4. ਵਰਕ ਬੀ ਸੀ ਦਾ ਕੈਰੀਅਰ ਕੰਪਾਸ (Career Compass)
  5. ਵਰਕ ਬੀ ਸੀ ਦਾ ਕੈਰੀਅਰ ਟਰੈਕ (Career Trek)
  6. ਵਰਕ ਬੀ ਸੀ ਦੀ ਪੇਰੈਂਟਸ ਗਾਈਡ (Parents' Guide)
ਲੋੜ ਪੈਣ `ਤੇ ਸਲਾਹ ਮੰਗੋ