Plan

ਵਜ਼ੀਫੇ ਅਤੇ ਬਰਸਰੀਜ਼

ਵਜ਼ੀਫੇ ਅਤੇ ਬਰਸਰੀਜ਼ ਕੀ ਹਨ?

ਵਜ਼ੀਫੇ (ਸਕਾਲਰਸ਼ਿਪਸ)

ਵੱਖ ਵੱਖ ਕਸੌਟੀਆਂ ਦੇ ਆਧਾਰ `ਤੇ ਦਿੱਤੇ ਜਾਂਦੇ ਹਨ, ਜੋ ਕਿ ਆਮ ਤੌਰ `ਤੇ ਵਜ਼ੀਫੇ ਦੇ ਬਾਨੀ ਦੀਆਂ ਕਦਰਾਂ-ਕੀਮਤਾਂ ਅਤੇ ਮੰਤਵਾਂ ਦਾ ਅਕਸ ਹੁੰਦੇ ਹਨ।

ਬਰਸਰੀਜ਼

ਵਿੱਤੀ ਇਨਾਮ ਹਨ ਜੋ ਕਿ ਵਿੱਤੀ ਲੋੜ ਅਤੇ ਦਾਨੀ, ਬਾਨੀ ਜਾਂ ਸੰਸਥਾ ਵਲੋਂ ਤਹਿ ਕੀਤੀ ਗਈ ਕਸੌਟੀ ਦੇ ਆਧਾਰ `ਤੇ ਦਿੱਤੇ ਜਾਂਦੇ ਹਨ।

ਹਰ ਸਾਲ ਸੈਂਕੜੇ ਵਜ਼ੀਫੇ ਅਤੇ ਬਰਸਰੀਜ਼ ਦੇਣ ਤੋਂ ਰਹਿ ਜਾਂਦੇ ਹਨ ਕਿਉਂਕਿ ਵਿਦਿਆਰਥੀ ਉਨ੍ਹਾਂ ਲਈ ਅਪਲਾਈ ਨਹੀਂ ਕਰਦੇ। ਐਪਲੀਕੇਸ਼ਨ ਪੂਰੀ ਕਰਨ ਲਈ ਕੰਮ ਕਰਨਾ ਪੈਂਦਾ ਹੈ ਪਰ ਇਸ ਕੋਸ਼ਿਸ਼ ਨੂੰ ਬੂਰ ਪੈ ਸਕਦਾ ਹੈ।

ਵਜ਼ੀਫੇ ਲੱਭਣਾ

ਹਾਈ ਸਕੂਲ ਦੇ ਵਿਦਿਆਰਥੀਓ, ਆਪਣੇ ਹਾਈ ਸਕੂਲ ਦੇ ਕੌਂਸਲਰ ਤੋਂ ਪੁੱਛੋ! ਬਹੁਤ ਸਾਰੇ ਹਾਈ ਸਕੂਲਾਂ ਦੇ ਅਜਿਹੇ ਵਜ਼ੀਫੇ ਹੁੰਦੇ ਹਨ ਜਿਹੜੇ ਖਾਸ ਤੌਰ `ਤੇ ਹਾਈ-ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਲਈ ਹੁੰਦੇ ਹਨ ਜਿਹੜੇ ਪੋਸਟ-ਸੈਕੰਡਰੀ ਪੜ੍ਹਾਈ ਲਈ ਜਾ ਰਹੇ ਹੁੰਦੇ ਹਨ। ਇਸ ਦੇ ਨਾਲ ਹੀ, ਤਕਰੀਬਨ ਸਾਰੀਆਂ ਪੋਸਟ-ਸੈਕੰਡਰੀ ਸੰਸਥਾਵਾਂ ਕੋਲ ਆਪਣੇ ਵਿਦਿਆਰਥੀਆਂ ਲਈ ਵਜ਼ੀਫੇ ਅਤੇ ਬਰਸਰੀਜ਼ ਹੁੰਦੇ ਹਨ।

ਹਾਈ ਸਕੂਲ ਦੇ ਵਿਦਿਆਰਥੀ ਹੋ ਜਾਂ ਨਹੀਂ, ਅੱਗੇ ਦਿੱਤੀਆਂ ਸਾਈਟਾਂ ਉੱਪਰ ਖੋਜ ਕਰੋ ਅਤੇ ਉਹ ਫੰਡ ਲੱਭੋ ਜਿਹੜੇ ਤੁਹਾਡੇ ਲਈ ਉਪਲਬਧ ਹਨ। ਆਦਿਵਾਸੀ ਵਿਦਿਆਰਥੀਆਂ ਲਈ ਫੰਡਾਂ ਦੇ ਮੌਕਿਆਂ ਲਈ, ਕਿਰਪਾ ਕਰਕੇ ਸਾਡੇ ਆਦਿਵਾਸੀ ਵਿਦਿਆਰਥੀ (Indigenous Students) ਪੇਜ `ਤੇ ਜਾਉ।

ਵਜ਼ੀਫਿਆਂ ਦੇ ਜ਼ਿਆਦਾ ਮੌਕਿਆਂ ਅਤੇ ਉਨ੍ਹਾਂ ਲਈ ਅਪਲਾਈ ਕਰਨ ਦੀਆਂ ਅੰਤਿਮ ਤਰੀਕਾਂ ਬਾਰੇ ਜਾਣਕਾਰੀ ਲਈ ਸਾਨੂੰ ਟਵਿੱਟਰ ਅਤੇ ਫੇਸਬੁੱਕ `ਤੇ ਫੌਲੋ ਕਰੋ!

ਸਰਕਾਰੀ ਖੇਤਰ ਦੇ ਵਜ਼ੀਫੇ ਅਤੇ ਬਰਸਰੀਜ਼

ਸਟੂਡੈਂਟ ਏਡ ਬੀ ਸੀ
StudentAid BC

ਵਿਦਿਆਰਥੀ ਲੋਨਾਂ, ਗਰਾਂਟਾਂ ਅਤੇ ਸਕਾਲਰਸ਼ਿਪ ਬਾਰੇ ਬੀ ਸੀ ਦੇ ਵਿਦਿਆਰਥੀਆਂ ਲਈ ਖਾਸ ਤੌਰ `ਤੇ ਤਿਆਰ ਕੀਤੀ ਗਈ ਜਾਣਕਾਰੀ।

ਸੂਬੇ ਦਾ ਫੀਸ ਮੁਆਫੀ ਦਾ ਪ੍ਰੋਗਰਾਮ
Provincial Tuition Waiver Program

ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਦਾ ਹੈ ਜਿਹੜੇ ਸੰਭਾਲ ਹੇਠਲੇ ਸਾਬਕਾ ਯੂਥ ਹਨ ਅਤੇ ਬੀ ਸੀ ਦੀ ਕਿਸੇ ਪਬਲਿਕ ਪੋਸਟ-ਸੈਕੰਡਰੀ ਸੰਸਥਾ, ਨੇਟਿਵ ਐਜੂਕੇਸ਼ਨ ਕਾਲਜ ਜਾਂ 10 ਯੋਗ ਯੂਨੀਅਨ ਟਰੇਡਜ਼ ਟਰੇਨਿੰਗ ਸੈਂਟਰਾਂ ਵਿੱਚੋਂ ਕਿਸੇ ਇਕ ਵਿਚ ਫੁੱਲ-ਟਾਈਮ ਜਾਂ ਪਾਰਟ-ਟਾਈਮ ਪੜ੍ਹਾਈ ਕਰ ਰਹੇ ਹਨ।

ਕੈਨੇਡਾ ਸਟੂਡੈਂਟ ਲੋਨਜ਼ ਐਂਡ ਗਰਾਂਟਸ
Canada Student Loans and Grants

ਕੈਨੇਡਾ ਸਰਕਾਰ ਦੀ ਸਾਈਟ ਜਿਹੜੀ ਨੈਸ਼ਨਲ ਸਟੂਡੈਂਟ ਲੋਨਜ਼ ਪ੍ਰੋਗਰਾਮ, ਵਾਪਸ ਕਰਨ ਵਿਚ ਮਦਦ ਦੀਆਂ ਪਲੈਨਾਂ, ਗਰਾਂਟਾਂ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਇਸ ਦੇ ਨਾਲ ਸੂਬਾਈ ਅਤੇ ਟੈਰੀਟੋਰੀਅਲ ਸਟੂਡੈਂਟ ਫਾਇਨੈਂਸ਼ਲ ਏਡ ਦੇ ਦਫਤਰਾਂ ਬਾਰੇ ਦੱਸਦੀ ਹੈ।

ਕੈਨੇਡਾ ਅਪਰੈਂਟਿਸ ਲੋਨ ਸਰਵਿਸ ਸੈਂਟਰ (ਸੀ ਏ ਐੱਲ ਐੱਸ ਸੀ)
Canada Apprentice Loan Service Centre (CALSC)

ਕੈਨੇਡਾ ਸਰਕਾਰ, ਰਜਿਸਟਰਸ਼ੁਦਾ ਅਪਰੈਂਟੇਸਿਜ਼ ਦੀ ਆਪਣੀ ਟਰੇਨਿੰਗ ਦੌਰਾਨ ਮਦਦ ਕਰਨ ਲਈ ਵਚਨਬੱਧ ਹੈ। ਕੈਨੇਡਾ ਅਪਰੈਂਟਿਸ ਲੋਨ ਉਹ ਪੈਸੇ ਲੈਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਜਿਸ ਦੀ ਤੁਹਾਨੂੰ ਆਪਣੇ ਟੀਚੇ ਪ੍ਰਾਪਤ ਕਰਨ ਲਈ ਲੋੜ ਹੈ।

ਅੰਤਰਰਾਸ਼ਟਰੀ ਵਜ਼ੀਫੇ
International Scholarships

ਕੈਨੇਡਾ ਸਰਕਾਰ ਦੀ ਸਾਈਟ ਜਿਹੜੀ ਕੈਨੇਡਾ ਵਿਚ ਪੜ੍ਹਨਾ ਚਾਹੁੰਦੇ ਵਿਦਿਆਰਥੀਆਂ ਅਤੇ ਬਾਹਰ ਪੜ੍ਹਨਾ ਚਾਹੁੰਦੇ ਕੈਨੇਡੀਅਨ ਵਿਦਿਆਰਥੀਆਂ ਦੋਨਾਂ ਲਈ ਫੰਡਾਂ ਦੇ ਵਸੀਲਿਆਂ ਬਾਰੇ ਜਾਣਕਾਰੀ ਦਿੰਦੀ ਹੈ।

ਅਬਰਿਜਨਲ ਲਰਿਨੰਗ ਲਿੰਕਸ
Aboriginal Learning Links

ਉਹ ਵਜ਼ੀਫੇ ਅਤੇ ਬਰਸਰੀਜ਼ ਜਿਹੜੇ ਆਦਿਵਾਸੀ ਵਿਦਿਆਰਥੀਆਂ ਲਈ ਉਪਲਬਧ ਹਨ।

ਬੀ ਸੀ ਸਕੂਲ ਸੁਪਰਇਨਟੈਨਡੈਂਟ ਐਸੋਸੀਏਸ਼ਨ
BC School Superintendents Association

ਪੋਸਟ-ਸੈਕੰਡਰੀ ਪੜ੍ਹਾਈ ਕਰਨ ਦੀ ਪਲੈਨਿੰਗ ਕਰ ਰਹੇ ਵਿਦਿਆਰਥੀਆਂ ਲਈ ਸਲਾਨਾ ਇਲਾਕਾਈ ਵਜ਼ੀਫੇ।

ਬੀ ਸੀ ਐਕਸੇਲੈਂਸ ਸਕਾਲਰਸ਼ਿਪਸ
BC Excellence Scholarships

ਬੀ ਸੀ ਦੇ ਉਨ੍ਹਾਂ ਹੁਸ਼ਿਆਰ ਗਰੈਜੂਏਟਸ ਦੀ ਕਦਰ ਕਰਨ ਲਈ ਵਜ਼ੀਫੇ ਜਿਨ੍ਹਾਂ ਨੇ ਸਕੂਲ ਅਤੇ ਆਪਣੇ ਇਲਾਕਿਆਂ ਵਿਚ ਸੇਵਾ ਅਤੇ ਲੀਡਰਸ਼ਿਪ ਦੀ ਭਾਵਨਾ ਦਿਖਾਈ ਹੈ।

ਬੀ ਸੀ ਪਾਥਵੇਅ ਟੂ ਟੀਚਰ ਐਜੂਕੇਸ਼ਨ ਸਕਾਲਰਸ਼ਿਪਸ
BC Pathway to Teacher Education Scholarships

ਉਨ੍ਹਾਂ ਸਿਰਕੱਢਵੇਂ 20 ਹਾਈ ਸਕੂਲ ਗਰੈਜੂਏਟਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਕੇ-12 ਟੀਚਿੰਗ ਦੇ ਕੈਰੀਅਰ ਲਈ ਵਚਨਬੱਧਤਾ ਅਤੇ ਯੋਗਤਾ ਦਿਖਾਈ ਹੈ।

ਬੀ ਸੀ ਡਿਸਟ੍ਰਿਕਟ/ਅਥਾਰਟੀ ਸਕਾਲਰਸ਼ਿਪਸ
BC District/Authority Scholarships

ਆਪਣੀ ਦਿਲਚਸਪੀ ਜਾਂ ਮਜ਼ਬੂਤੀ ਦੇ ਚੁਣੇ ਹੋਏ ਖੇਤਰ ਵਿਚ ਉੱਤਮਤਾ ਲਈ ਗਰੈਜੂਏਟ ਹੋ ਰਹੇ ਬੀ ਸੀ ਦੇ ਵਿਦਿਆਰਥੀਆਂ ਦੀ ਕਦਰ ਕਰਨ ਲਈ ਵਜ਼ੀਫੇ।

ਬੀ ਸੀ ਡਿਸਟ੍ਰਿਕਟ/ਅਥਾਰਟੀ ਸਕਾਲਰਸ਼ਿਪਸ
BC Arts Council Scholarship Program

ਬੀ ਸੀ ਦੇ ਉਨ੍ਹਾਂ ਸਿਰਕੱਢਵੇਂ ਵਸਨੀਕਾਂ ਲਈ ਪ੍ਰਤੀ ਸਾਲ 6,000 ਡਾਲਰ ਤੱਕ ਦੇ ਫੰਡ ਪ੍ਰਦਾਨ ਕਰਦਾ ਹੈ ਜਿਹੜੇ ਕਿਸੇ ਵੀ ਦੇਸ਼ ਵਿਚ, ਕਿਸੇ ਮਾਨਤਾ ਪ੍ਰਾਪਤ ਕਾਲਜ, ਯੂਨੀਵਰਸਿਟੀ, ਸੰਸਥਾ ਜਾਂ ਅਕੈਡਮੀ ਦੇ ਫਾਈਨ-ਆਰਟਸ ਵਿਚ ਡਿਪਲੋਮਾ ਜਾਂ ਡਿਗਰੀ ਦੇ ਪ੍ਰੋਗਰਾਮ ਦੀ ਫੁੱਲ-ਟਾਈਮ ਪੜ੍ਹਾਈ ਕਰ ਰਹੇ ਹਨ।

ਪ੍ਰਾਈਵੇਟ ਖੇਤਰ ਦੇ ਵਜ਼ੀਫੇ ਅਤੇ ਬਰਸਰੀਜ਼

ਬੀ ਸੀ ਟੈੱਕ ਸਕਾਲਰਸ਼ਿਪਸ
BC Tech Scholarships

ਉਨ੍ਹਾਂ ਵਿਦਿਆਰਥੀਆਂ ਲਈ ਗਰਾਂਟਾਂ ਜਿਹੜੇ ਟੈਕਨੌਲੋਜੀ ਲਈ ਉਤਸ਼ਾਹਤ ਹਨ ਅਤੇ ਇੰਜਨੀਅਰਿੰਗ, ਕੰਪਿਊਟਰ ਸਾਇੰਸ, ਬਿਜ਼ਨਸ ਦੇ ਮੌਕਿਆਂ, ਬਾਇਓਟੈਕ, ਕਲੀਨਟੈੱਕ, ਆਈ ਟੀ ਅਤੇ ਅਪਲਾਇਡ ਟੈਕਨੌਲੋਜੀ, ਬਿਜ਼ਨਸ ਐਂਡ ਟੈਕਨੌਲੋਜੀ ਮੈਨੇਜਮੈਂਟ, ਪ੍ਰੋਡਕਟ ਮੈਨੇਜਮੈਂਟ, ਡਿਜ਼ੀਟਲ ਮੀਡੀਆ, ਅਤੇ ਹੋਰ ਟੈੱਕ ਪ੍ਰੋਗਰਾਮਾਂ ਵਿਚ ਪੋਸਟ-ਸੈਕੰਡਰੀ ਦੀ ਪੜ੍ਹਾਈ ਕਰ ਰਹੇ ਹਨ।

ਸਕਾਲਰਸ਼ਿਪਸ ਕੈਨੇਡਾ
ScholarshipsCanada

ਵਿਦਿਆਰਥੀਆਂ ਲਈ ਉਪਲਬਧ ਵਜ਼ੀਫਿਆਂ, ਸਟੂਡੈਂਟ ਅਵਾਰਡਜ਼ ਅਤੇ ਬਰਸਰੀਜ਼ ਦਾ ਡੈਟਾਬੇਸ।

ਸਟੂਡੈਂਟ ਅਵਾਰਡਜ਼
Student Awards

ਵਿਦਿਆਰਥੀ ਵਜੋਂ ਤੁਹਾਡੀ ਜ਼ਿੰਦਗੀ ਲਈ ਕੈਨੇਡੀਅਨ ਵਜ਼ੀਫਿਆਂ ਦੀ ਮੁਫਤ ਮੈਚਿੰਗ ਅਤੇ ਸਾਥੀਆਂ ਵਲੋਂ ਸਾਥੀਆਂ ਦੀ ਮਦਦ।

ਡਿਸਏਬਿਲਟੀ ਅਵਾਰਡਜ਼
Disability Awards

ਕੈਨੇਡਾ ਵਿਚ ਉਪਲਬਧ ਉਨ੍ਹਾਂ ਵਜ਼ੀਫਿਆਂ ਦਾ ਡੈਟਾਬੇਸ ਜਿਹੜੇ ਖਾਸ ਤੌਰ `ਤੇ ਡਿਸਏਬਿਲਟੀਜ਼ ਵਾਲੇ ਵਿਦਿਆਰਥੀਆਂ ਲਈ ਉਪਲਬਧ ਹਨ।

ਲੋਰੇਨ ਸਕਾਲਰਜ਼ ਫਾਉਂਡੇਸ਼ਨ
Loran Scholars Foundation

ਜਵਾਨ ਕੈਨੇਡੀਅਨਾਂ ਨੂੰ ਚਰਿੱਤਰ, ਸੇਵਾ ਅਤੇ ਲੀਡਰਸ਼ਿਪ ਦੀ ਹੋਣਹਾਰਤਾ ਦੇ ਆਧਾਰ `ਤੇ ਮਿਲਣ ਵਾਲਾ ਸੱਭ ਤੋਂ ਵੱਡਾ ਅਤੇ ਸਭ ਤੋਂ ਵਿਆਪਕ ਚਾਰ-ਸਾਲਾਂ ਅੰਡਰਗਰੈਜੂਏਟ ਅਵਾਰਡ (100,000 ਡਾਲਰ ਦਾ)।

ਹੋਰਾਟੀਓ ਅਲਗਰ ਐਸੋਸੀਏਸ਼ਨ ਔਫ ਕੈਨੇਡਾ
Horatio Alger Association of Canada

ਕੈਨੇਡਾ ਦੇ ਸਾਰੇ ਸੂਬਿਆਂ ਅਤੇ ਟੈਰੀਟਰੀਜ਼ ਵਿਚਲੇ ਲਾਇਕ ਵਿਦਿਆਰਥੀਆਂ ਲਈ ਸਲਾਨਾ ਲੋੜ-ਆਧਾਰਿਤ ਵਜ਼ੀਫਿਆਂ ਲਈ 1.2 ਮਿਲੀਅਨ ਡਾਲਰ ਪ੍ਰਦਾਨ ਕਰਦੀ ਹੈ।

ਇਰਵਿੰਗ ਕੇ. ਬਾਰਬਰ ਬੀ ਸੀ ਸਕਾਲਰਸ਼ਿਪਸ ਸੁਸਾਇਟੀ
Irving K. Barber BC Scholarship Society

ਆਪਣੀ ਪੋਸਟ-ਸੈਕੰਡਰੀ ਪੜ੍ਹਾਈ ਪੂਰੀ ਕਰਨ ਵਿਚ ਬੀ ਸੀ ਦੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਵਜ਼ੀਫੇ ਅਤੇ ਅਵਾਰਡ ਪ੍ਰਦਾਨ ਕਰਦੀ ਹੈ। ਵਜ਼ੀਫਿਆਂ ਦੀਆਂ ਸ਼੍ਰੇਣੀਆਂ ਵਿਚ ਟ੍ਰਾਂਸਫਰ, ਇੰਟਰਨੈਸ਼ਨਲ, ਆਦਿਵਾਸੀ, ਅਤੇ ਟੈੱਕ ਵਿਚ ਔਰਤਾਂ ਸ਼ਾਮਲ ਹਨ।

ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਔਫ ਬੀ ਸੀ
Canadian Mental Health Association of BC

ਸੀ ਐੱਮ ਐੱਚ ਏ ਬੀ ਸੀ ਆਪਣੇ ਵਜ਼ੀਫੇ ਅਤੇ ਬਰਸਰੀ ਦੇ ਪ੍ਰੋਗਰਾਮ ਰਾਹੀਂ ਮਾਨਸਿਕ ਬੀਮਾਰੀ ਵਾਲੇ ਲੋਕਾਂ ਦੀ ਅਗਾਂਹ ਹੋਰ ਪੋਸਟ-ਸੈਕੰਡਰੀ ਪੜ੍ਹਾਈ ਕਰਨ ਵਿਚ ਮਦਦ ਕਰਦੀ ਹੈ।

ਪੋਸਟ-ਸੈਕੰਡਰੀ ਸੰਸਥਾਵਾਂ ਦੇ ਵਿੱਤੀ ਮਦਦ ਅਤੇ ਇਨਾਮਾਂ ਲਈ ਦਫਤਰ

British Columbia Institute of Technology

ਵਿੱਤੀ ਮਦਦ ਅਤੇ ਇਨਾਮ 

Camosun College

ਵਿੱਤੀ ਮਦਦ ਅਤੇ ਇਨਾਮ

Capilano University

ਵਿੱਤੀ ਮਦਦ ਅਤੇ ਇਨਾਮ

Coast Mountain College

ਵਿੱਤੀ ਮਦਦ

College of New Caledonia

ਵਿੱਤੀ ਮਦਦ ਅਤੇ ਇਨਾਮ

College of the Rockies

ਵਿੱਤੀ ਮਦਦ ਅਤੇ ਇਨਾਮ

Douglas College

ਵਿੱਤੀ ਮਦਦ ਅਤੇ ਜਾਣਕਾਰੀ

Emily Carr University of Art and Design

ਵਿੱਤੀ ਮਦਦ + ਇਨਾਮ

Justice Institute of British Columbia

ਵਿਦਿਆਰਥੀਆਂ ਨੂੰ ਇਨਾਮ ਅਤੇ ਵਿੱਤੀ ਮਦਦ

Kwantlen Polytechnic University

ਵਿਦਿਆਰਥੀਆਂ ਨੂੰ ਇਨਾਮ ਅਤੇ ਵਿੱਤੀ ਮਦਦ

Langara College

ਵਿੱਤੀ ਮਦਦ

Nicola Valley Institute of Technology

ਵਿੱਤੀ ਮਦਦ ਲਈ ਡਿਪਾਰਟਮੈਂਟ

North Island College

ਵਿੱਤੀ ਮਦਦ

Northern Lights College

ਵਿਦਿਆਰਥੀਆਂ ਨੂੰ ਵਿੱਤੀ ਮਦਦ ਅਤੇ ਇਨਾਮ

Okanagan College

ਵਿੱਤੀ ਮਦਦ ਅਤੇ ਇਨਾਮ

Royal Roads University

ਵਿੱਤੀ ਮਦਦ ਅਤੇ ਇਨਾਮ

Selkirk College

ਵਿਦਿਆਰਥੀਆਂ ਨੂੰ ਇਨਾਮ ਅਤੇ ਵਿੱਤੀ ਮਦਦ

Simon Fraser University

ਵਿੱਤੀ ਮਦਦ ਅਤੇ ਇਨਾਮ

Thompson Rivers University

ਵਿਦਿਆਰਥੀਆਂ ਨੂੰ ਇਨਾਮ ਅਤੇ ਵਿੱਤੀ ਮਦਦ

University of British Columbia

ਵਿੱਤ

University of Northern British Columbia 

ਇਨਾਮ ਅਤੇ ਵਿੱਤੀ ਮਦਦ

University of the Fraser Valley

ਵਿੱਤੀ ਮਦਦ ਅਤੇ ਇਨਾਮ

University of Victoria

ਵਿਦਿਆਰਥੀਆਂ ਨੂੰ ਇਨਾਮ ਅਤੇ ਵਿੱਤੀ ਮਦਦ

Vancouver Community College

ਵਿੱਤੀ ਮਦਦ ਅਤੇ ਵਿਦਿਆਰਥੀਆਂ ਨੂੰ ਇਨਾਮ

Vancouver Island University

ਵਿੱਤੀ ਮਦਦ ਅਤੇ ਇਨਾਮ

ਵਜ਼ੀਫਿਆਂ ਲਈ ਅਪਲਾਈ ਕਰਨ ਲਈ ਸੁਝਾਅ

ਵਜ਼ੀਫਿਆਂ ਲਈ ਐਪਲੀਕੇਸ਼ਨਾਂ ਦੇ ਤਰੀਕੇ ਵੱਖੋ ਵੱਖਰੇ ਹੋ ਸਕਦੇ ਹਨ ਜੋ ਕਿ ਇਸ ਚੀਜ਼ `ਤੇ ਨਿਰਭਰ ਕਰਦਾ ਹੈ ਕਿ ਇਹ ਕੌਣ ਦੇ ਰਿਹਾ ਹੈ। ਇਹ ਪੱਕਾ ਕਰੋ ਕਿ ਤੁਹਾਡੀ ਐਪਲੀਕੇਸ਼ਨ ਸ਼ਰਤਾਂ ਪੂਰੀਆਂ ਕਰਦੀ ਹੋਵੇ!