Plan

ਪੜ੍ਹਾਈ ਦਾ ਖਰਚਾ

ਮੇਰੀ ਪੜ੍ਹਾਈ ਦਾ ਕਿੰਨਾ ਖਰਚਾ ਆਵੇਗਾ?

ਆਪਣੀ ਇਨਵੈਸਟਮੈਂਟ ਦੇ ਖਰਚੇ ਜਾਣੋ

ਆਪਣੇ ਪ੍ਰਮਾਣ-ਪੱਤਰ (ਕ੍ਰੀਡੈਂਸ਼ਲ) ਲਈ ਕੰਮ ਕਰਨ ਵੇਲੇ ਤੁਹਾਡੀ ਪੜ੍ਹਾਈ ਦੀ ਪਲੈਨ ਲਈ ਕਈ ਤਰ੍ਹਾਂ ਦੇ ਖਰਚਿਆਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ।

ਖਰਚਿਆਂ ਦੀਆਂ ਕਿਸਮਾਂ

  1. ਪੜ੍ਹਾਈ ਦੀ ਫੀਸ – ਤੁਹਾਨੂੰ ਪ੍ਰੋਗਰਾਮ ਦਾ ਕਿੰਨਾ ਖਰਚਾ ਦੇਣਾ ਪਵੇਗਾ? ਇਸ ਦਾ ਹਿਸਾਬ ਸਮੈਸਟਰ ਦੇ ਹਿਸਾਬ ਨਾਲ ਜਾਂ ਮਹੀਨੇ ਦੇ ਹਿਸਾਬ ਨਾਲ, ਅਤੇ ਪ੍ਰੋਗਰਾਮ ਦੀ ਸਾਰੀ ਲੰਬਾਈ ਦੇ ਹਿਸਾਬ ਨਾਲ ਲਗਾਉ। ਆਪਣੇ ਲੰਬੇ ਸਮੇਂ ਦੇ ਖਰਚਿਆਂ ਨੂੰ ਸਮਝੋ। ਸਰਚ (Search) ਡੈਟਾਬੇਸ ਵਿਚ ਪ੍ਰੋਗਰਾਮ ਦੀਆਂ ਅੰਦਾਜ਼ਨ ਫੀਸਾਂ ਬਾਰੇ ਜਾਣਕਾਰੀ ਲੱਭੋ। ਖਰਚੇ ਇਨ੍ਹਾਂ ਕਾਰਨਾਂ ਕਰਕੇ ਬਹੁਤ ਵੱਖ ਵੱਖ ਹੋ ਸਕਦੇ ਹਨ:
    • ਪ੍ਰੋਗਰਾਮ ਦੀ ਚੋਣ – ਕੁਝ ਸੰਸਥਾਵਾਂ ਅਤੇ ਪ੍ਰੋਗਰਾਮਾਂ ਦੀਆਂ ਹੋਰਨਾਂ ਨਾਲੋਂ ਜ਼ਿਆਦਾ ਫੀਸਾਂ ਹਨ। ਨਾ ਸਿਰਫ ਸੰਸਥਾਵਾਂ ਵਿਚਕਾਰ ਪੜ੍ਹਾਈ ਦੀ ਫੀਸ ਦੇ ਖਰਚੇ ਦੀ ਤੁਲਨਾ ਕਰੋ ਸਗੋਂ ਪ੍ਰੋਗਰਾਮਾਂ ਦੀ ਵੀ ਕਰੋ।
    • ਕੋ-ਅੱਪ – ਕੋ-ਅੱਪ ਦੀਆਂ ਚੋਣਾਂ ਵਾਲੇ ਪ੍ਰੋਗਰਾਮਾਂ ਦੀਆਂ ਫੀਸਾਂ ਘੱਟ ਹੋ ਸਕਦੀਆਂ ਹਨ ਕਿਉਂਕਿ ਆਪਣੇ ਕੋ-ਅੱਪ ਸਮੈਸਟਰ ਦੌਰਾਨ ਤੁਸੀਂ ਤਨਖਾਹ ਵੀ ਕਮਾਉਗੇ ਜਿਸ ਦੀ ਵਰਤੋਂ ਪੜ੍ਹਾਈ ਦੀ ਫੀਸ ਘਟਾਉਣ ਲਈ ਕੀਤੀ ਜਾ ਸਕਦੀ ਹੈ।
    • ਕਲਾਸ ਦਾ ਰੂਪ – ਜਿਨ੍ਹਾਂ ਕੋਰਸਾਂ ਵਿਚ ਲੈਕਚਰਾਂ ਤੋਂ ਇਲਾਵਾ ਲੈਬਜ਼ ਵੀ ਹੋਣਗੀਆਂ, ਜਾਂ ਅਜਿਹੇ ਪ੍ਰੋਗਰਾਮ ਹੋਣਗੇ ਜਿਹੜੇ ਹੱਥੀਂ ਜਾਂ ਤਜਰਬੇ ਵਾਲੀ ਪੜ੍ਹਾਈ ਦੀ ਵਰਤੋਂ ਨਾਲ ਸਿਖਾਏ ਜਾਂਦੇ ਹਨ, ਉਨ੍ਹਾਂ ਦੀ ਪੜ੍ਹਾਈ ਦੇ ਖਰਚੇ ਜ਼ਿਆਦਾ ਹੋ ਸਕਦੇ ਹਨ।
  2. ਸਟੂਡੈਂਟ ਫੀਸਾਂ – ਸਾਰੀਆਂ ਸੰਸਥਾਵਾਂ ਦੀਆਂ ਸਟੂਡੈਂਟ ਫੀਸਾਂ ਹਨ ਜਿਨ੍ਹਾਂ ਦੀ ਵਰਤੋਂ ਵਿਦਿਆਰਥੀਆਂ ਨੂੰ ਸੇਵਾਵਾਂ ਦੇਣ ਵਿਚ ਮਦਦ ਲਈ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਸੰਸਥਾਵਾਂ ਮੈਡੀਕਲ ਕਵਰੇਜ ਅਤੇ ਬੱਸ ਪਾਸ ਦਿੰਦੀਆਂ ਹਨ। ਇਹ ਵਾਧੂ ਫੀਸਾਂ ਵਾਂਗ ਲੱਗ ਸਕਦੀਆਂ ਹਨ, ਪਰ ਇਹ ਤੁਹਾਡੀ ਪੈਸੇ ਬਚਾਉਣ ਵਿਚ ਵੀ ਮਦਦ ਕਰ ਸਕਦੀਆਂ ਹਨ।
  3. ਕਿਤਾਬਾਂ ਅਤੇ ਸਪਲਾਈਆਂ  – ਕੁਝ ਪ੍ਰੋਗਰਾਮ ਤੁਹਾਡੇ ਤੋਂ ਸਿਰਫ ਕਿਤਾਬਾਂ ਖਰੀਦਣ ਦੀ ਹੀ ਮੰਗ ਕਰਨਗੇ, ਜਦ ਕਿ ਹੋਰ ਤੁਹਾਨੂੰ ਟੂਲ, ਕੰਮ ਵਾਲੇ ਬੂਟ, ਆਰਟ ਸਪਲਾਈਆਂ ਜਾਂ ਖਾਸ ਕੰਪਿਊਟਰ ਸੌਫਟਵੇਅਰ ਖਰੀਦਣ ਲਈ ਕਹਿਣਗੇ। ਕੁਝ ਸਿੱਖਿਆ, ਜਿਵੇਂ ਕਿ ਨਰਸਿੰਗ ਦੀਆਂ ਕਿਤਾਬਾਂ ਮਹਿੰਗੀਆਂ ਹੁੰਦੀਆਂ ਹਨ। ਇਹ ਪਤਾ ਲਾਉਣ ਲਈ ਕਿ ਕਿਤਾਬਾਂ ਅਤੇ ਸਪਲਾਈਆਂ `ਤੇ ਪੈਸੇ ਕਿਵੇਂ ਬਚਾਉਣੇ ਹਨ ਮਨੀ ਟਿਪਸ (Money Tips) ਦੇਖੋ। ਐਜੂਕੇਸ਼ਨ ਪਲੈਨਰ ਬੀ ਸੀ ਇਸ ਚੀਜ਼ ਦੇ ਅੰਦਾਜ਼ੇ ਪ੍ਰਦਾਨ ਕਰਦਾ ਹੈ ਕਿ ਤੁਹਾਡੀਆਂ ਕਿਤਾਬਾਂ ਅਤੇ ਸਪਲਾਈ ਦੇ ਖਰਚੇ ਕਿੰਨੇ ਹੋਣਗੇ। ਇਹ ਨੋਟ ਕਰੋ ਕਿ ਖੁੱਲ੍ਹੀਆਂ ਕਿਤਾਬਾਂ (open textbooks) ਵਿਦਿਆਰਥੀਆਂ ਲਈ ਕਿਤਾਬਾਂ ਦੇ ਖਰਚੇ ਕਾਫੀ ਘੱਟ ਕਰਨ ਦਾ ਇਕ ਤਰੀਕਾ ਹੋ ਸਕਦੀਆਂ ਹਨ। ਖੁੱਲੀਆਂ ਕਿਤਾਬਾਂ ਵਿਦਿਆਰਥੀਆਂ, ਟੀਚਰਾਂ, ਅਤੇ ਪਬਲਿਕ ਦੇ ਮੈਂਬਰਾਂ ਲਈ ਮਨਮਰਜ਼ੀ ਨਾਲ ਵਰਤਣ ਲਈ ਔਨਲਾਈਨ ਉਪਲਬਧ ਹਨ। ਉਹ ਰਵਾਇਤੀ ਛਪੀਆਂ ਹੋਈਆਂ ਟੈਕਸਟਬੁੱਕਾਂ ਦਾ ਇਕ ਵਾਰਾ ਖਾਣ ਯੋਗ, ਲਚਕਦਾਰ ਬਦਲ ਹਨ।
  4. ਰਹਿਣ ਦੇ ਖਰਚੇ  – ਸੰਖੇਪ ਵਿਚ ਇਹ ਅੰਦਾਜ਼ਾ ਲਾਉ ਕਿ ਪੋਸਟ-ਸੈਕੰਡਰੀ ਪੜ੍ਹਾਈ ਕਰਨ ਦੌਰਾਨ ਤੁਹਾਡਾ ਰਹਿਣ ਦਾ ਕਿੰਨਾ ਖਰਚਾ ਹੋਵੇਗਾ। ਕੀ ਤੁਸੀਂ ਆਪਣੇ ਮਾਪਿਆਂ ਨਾਲ ਘਰ ਰਹਿਣ ਦੇ ਯੋਗ ਹੋ? ਜੇ ਨਹੀਂ ਤਾਂ ਕੀ ਤੁਸੀਂ ਕੈਂਪਸ ਦੀ ਰਿਹਾਇਸ਼ ਵਿਚ ਰਹੋਗੇ, ਜਾਂ ਤੁਸੀਂ ਕੋਈ ਥਾਂ ਕਿਰਾਏ `ਤੇ ਲਵੋਗੇ? ਕੀ ਤੁਹਾਡੀ ਮੌਰਗੇਜ ਹੈ, ਜਾਂ ਕੀ ਤੁਹਾਨੂੰ ਚਾਇਲਡ ਕੇਅਰ ਦੀ ਲੋੜ ਹੈ? ਕਿਰਾਇਆ ਅਤੇ ਚਾਇਲਡ ਕੇਅਰ ਬੀ ਸੀ ਵਿਚ ਕਾਫੀ ਵੱਖ ਵੱਖ ਹੈ, ਇਸ ਕਰਕੇ ਤੁਹਾਨੂੰ ਇਸ ਚੀਜ਼ ਬਾਰੇ ਕੁਝ ਖੋਜ ਕਰਨੀ ਚਾਹੀਦੀ ਹੈ ਕਿ ਤੁਸੀਂ ਕਿੱਥੇ ਰਹੋਗੇ ਅਤੇ ਇਸ ਦਾ ਕਿੰਨਾ ਖਰਚਾ ਆਵੇਗਾ। ਖਾਣਿਆਂ, ਪੌਵਰ, ਆਉਣ ਜਾਣ ਦੇ ਸਾਧਨਾਂ, ਟੈਲੀਫੋਨ, ਇੰਟਰਨੈੱਟ ਅਤੇ ਮਨੋਰੰਜਨ ਦੇ ਖਰਚੇ ਸ਼ਾਮਲ ਕਰਨਾ ਨਾ ਭੁੱਲੋ। ਆਪਣੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਆਪਣਾ ਸਟਰੈੱਸ ਘਟਾਉਣ ਲਈ ਅਸਲੀਅਤ ਵਾਲਾ ਬਜਟ ( budget) ਬਣਾਉਣ ਲਈ ਸਮਾਂ ਲਾਉ!
Education Plans include Budgets