Plan

ਆਰਥਿਕ ਮਦਦ

ਆਪਣੀ ਪੜ੍ਹਾਈ ਦਾ ਖਰਚਾ ਦੇਣ ਲਈ ਮਦਦ ਦੀ ਲੋੜ ਹੈ?

ਆਰਥਿਕ ਮਦਦ ਕੀ ਹੈ?

ਆਰਥਿਕ ਮਦਦ (ਫਾਇਨੈਂਸ਼ਲ ਏਡ) ਵਿਚ ਆਰਥਿਕ ਮਦਦ ਦੀਆਂ ਉਹ ਵੱਖ ਵੱਖ ਕਿਸਮਾਂ ਸ਼ਾਮਲ ਹਨ ਜਿਨ੍ਹਾਂ ਤੱਕ ਤੁਸੀਂ ਆਪਣੀ ਪੋਸਟ-ਸੈਕੰਡਰੀ ਪੜ੍ਹਾਈ ਕਰਨ ਦੇ ਖਰਚਿਆਂ ਵਿਚ ਮਦਦ ਲਈ ਪਹੁੰਚ ਕਰ ਸਕਦੇ ਹੋ। ਆਪਣੇ ਹਾਈ ਸਕੂਲ ਦੇ ਕੌਂਸਲਰ, ਆਪਣੀ ਕਮਿਉਨਟੀ, ਆਪਣੀ ਵਿਦਿਅਕ ਸੰਸਥਾ ਅਤੇ ਸਟੂਡੈਂਟਏਡ ਬੀ ਸੀ ਰਾਹੀਂ ਇਹ ਪਤਾ ਲਾਉ ਕਿ ਕੀ ਉਪਲਬਧ ਹੈ।

ਸਟੂਡੈਂਟਏਡ ਬੀ ਸੀ (StudentAid BC)

ਸਟੂਡੈਂਟਏਡ ਬੀ ਸੀ (StudentAid BC) ਬੀ ਸੀ ਅਤੇ ਕੈਨੇਡਾ ਦੇ ਸਟੂਡੈਂਟ ਲੋਨ ਪ੍ਰੋਗਰਾਮਾਂ, ਮੰਗ ਵਾਲੇ ਕਿੱਤਿਆਂ ਲਈ ਟਰੇਨਿੰਗ ਗਰਾਂਟਾਂ ਅਤੇ ਵਜ਼ੀਫਿਆਂ ਰਾਹੀਂ ਪੋਸਟ-ਸੈਕੰਡਰੀ ਪੜ੍ਹਾਈ ਦੇ ਖਰਚੇ ਵਿਚ ਮਦਦ ਕਰਦੀ ਹੈ। ਸਟੂਡੈਂਟਏਡ ਬੀ ਸੀ ਪੋਸਟ-ਸੈਕੰਡਰੀ ਪੜ੍ਹਾਈ ਦੇ ਖਰਚੇ ਬਾਰੇ ਜਾਣਕਾਰੀ ਦਿੰਦੀ ਹੈ, ਸਟੂਡੈਂਟ ਲੋਨਾਂ, ਗਰਾਂਟਾਂ ਅਤੇ ਵਜ਼ੀਫਿਆਂ ਦਾ ਕਾਰਜ ਕਰਨ ਲਈ ਵਿਦਿਅਕ ਸੰਸਥਾਵਾਂ ਨਾਲ ਕੰਮ ਕਰਦੀ ਹੈ ਅਤੇ ਲੋਨ ਮੋੜਨ ਵਿਚ ਮਦਦ ਕਰਨ ਵਾਲੇ ਪ੍ਰੋਗਰਾਮ ਵੀ ਦਿੰਦੀ ਹੈ। ਜ਼ਿਆਦਾ ਜਾਣਕਾਰੀ ਲਈ StudentAid BC `ਤੇ ਆਮ ਪੁੱਛੇ ਜਾਂਦੇ ਸਵਾਲ ਦੇਖੋ।

ਆਰਥਿਕ ਮਦਦ ਦੀਆਂ ਕਿਸਮਾਂ

  1. ਮੁਹਾਰਤ ਦੇ ਵੱਖ ਵੱਖ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਲਈ ਮਾਨਤਾ ਦਿੰਦੀ ਹੈ। ਉਹ ਵਿਦਿਆਰਥੀਆਂ ਵਲੋਂ ਪਾਏ ਯੋਗਦਾਨਾਂ ਦੀ ਪ੍ਰਸੰਸਾ ਕਰਦੀ ਹੈ ਅਤੇ ਇਨ੍ਹਾਂ ਦਾ ਆਰਥਿਕ ਮੁੱਲ ਹੋ ਸਕਦਾ ਹੈ।
  2. ਸਿਰਕੱਢਵੀਂ ਵਿਦਿਅਕ ਪ੍ਰਾਪਤੀ, ਕਮਿਉਨਟੀ ਵਿਚ ਅਤੇ ਮੋਹਰੀ ਸ਼ਮੂਲੀਅਤ ਅਤੇ/ਜਾਂ ਖੇਡਾਂ ਵਿਚ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਲਈ ਸਕੌਲਰਸ਼ਿਪਸ ਐਂਡ ਬਰਸਰੀਜ਼ (Scholarships and Bursaries) ਦੇਖੋ।
  3. ਬਰਸਰੀ ਫੰਡਾਂ ਦੀ ਵਰਤੋਂ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਮਾਇਕ ਸਹਾਇਤਾ ਦੀ ਲੋੜ ਹੈ ਅਤੇ ਜਿਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਸੰਤੁਸ਼ਟੀ ਵਾਲੀਆਂ ਹਨ। ਹਰ ਵਿਦਿਅਕ ਸੰਸਥਾ ਦਾ ਆਪਣਾ ਬਰਸਰੀ ਪ੍ਰੋਗਰਾਮ ਹੈ ਜਿਨ੍ਹਾਂ ਬਾਰੇ ਵਿਦਿਆਰਥੀ ਪੁੱਛਗਿੱਛ ਕਰ ਸਕਦੇ ਹਨ। ਸਕੌਲਰਸ਼ਿਪਸ ਐਂਡ ਬਰਸਰੀਜ਼ (Scholarships and Bursaries) ਦੇਖੋ।
  4. ਵਿਦਿਆਰਥੀਆਂ ਦੇ ਪੜ੍ਹਾਈ ਦੇ ਖਰਚਿਆਂ ਨੂੰ ਕਵਰ ਕਰਨ ਵਿਚ ਮਦਦ ਲਈ ਉਨ੍ਹਾਂ ਨੂੰ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ। ਗਰਾਂਟਾਂ ਵਾਪਸ ਕਰਨ ਦੀ ਲੋੜ ਨਹੀਂ ਹੁੰਦੀ। ਹਰ ਵਿਦਿਅਕ ਸੰਸਥਾ ਵਿਚਲੇ ਫਾਇਨੈਂਸ਼ਲ ਏਡ ਐਡਵਾਈਜ਼ਰ ਗਰਾਂਟਾਂ ਲਈ ਅਪਲਾਈ ਕਰਨ ਵਿਚ ਵਿਦਿਆਰਥੀਆਂ ਦੀ ਮਦਦ ਕਰ ਸਕਦੇ ਹਨ।
  5. ਵਿਆਜ-ਮੁਕਤ ਲੋਨਾਂ `ਤੇ ਵਿਆਜ ਨਹੀਂ ਲੱਗਦਾ ਪਰ ਮੂਲ ਰਕਮ ਵਾਪਸ ਕਰਨੀ ਪੈਂਦੀ ਹੈ। ਕੁਝ ਵਿਦਿਆਰਥੀ ਆਪਣੇ ਮਾਪਿਆਂ ਤੋਂ ਵਿਆਜ-ਮੁਕਤ ਲੋਨ ਲੈਣ ਦਾ ਪ੍ਰਬੰਧ ਕਰਦੇ ਹਨ। ਅਜਿਹੇ ਕੰਮ-ਮਾਲਕ ਵੀ ਹਨ ਜਿਹੜੇ ਪੋਸਟ-ਸੈਕੰਡਰੀ ਦੀ ਪੜ੍ਹਾਈ ਕਰਨ ਵਾਲੇ ਆਪਣੇ ਮੁਲਾਜ਼ਮਾਂ ਨੂੰ ਵਿਆਜ-ਮੁਕਤ ਲੋਨ ਪ੍ਰਦਾਨ ਕਰਨਗੇ। ਕੈਨੇਡੀਅਨ ਫੌਜਾਂ ਆਪਣੇ ਮੈਂਬਰਾਂ ਨੂੰ ਵਿਆਜ-ਮੁਕਤ ਲੋਨ ਦਿੰਦੀਆਂ ਹਨ।
  6. ਥੋੜ੍ਹੇ ਵਿਆਜ ਵਾਲੇ ਜਾਂ ਲਾਈਨ ਔਫ ਕਰੈਡਿਟ ਲੋਨ, ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਲੋਨ ਹਨ ਜਿਹੜੇ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਫੰਡਿੰਗ ਲਈ ਘੱਟ ਵਿਆਜ ਉੱਪਰ ਲੋਨ ਜਾਂ ਲਾਈਨ ਔਫ ਕਰੈਡਿਟ ਦਿੰਦੇ ਹਨ।
  7. ਸਟੂਡੈਂਟ ਲੋਨ, ਪੜ੍ਹਾਈ ਲਈ ਲੋਨ ਦੇਣ ਲਈ ਬੀ ਸੀ ਦੀ ਸਰਕਾਰ ਅਤੇ ਕੈਨੇਡਾ ਸਰਕਾਰ ਦੋਨਾਂ ਵਲੋਂ ਦਿੱਤੇ ਜਾਂਦੇ ਹਨ। ਇਹ ਲੋਨ ਆਰਥਿਕ ਲੋੜ ਉੱਪਰ ਆਧਾਰਿਤ ਹਨ ਅਤੇ ਤੁਹਾਡੇ ਪੂਰੇ ਸਮੇਂ ਦੀ ਪੜ੍ਹਾਈ ਵਿਚ ਦਾਖਲ ਹੋਣ ਵੇਲੇ ਵਿਆਜ-ਮੁਕਤ ਹੁੰਦੇ ਹਨ। ਸਟੂਡੈਂਟਏਡ ਬੀ ਸੀ (StudentAid BC) ਕੋਲ ਇਕ ਐਪਲੀਕੇਸ਼ਨ, ਬੀ ਸੀ ਅਤੇ ਕੈਨੇਡਾ ਸਟੂਡੈਂਟ ਲੋਨ ਪ੍ਰੋਗਰਾਮ ਦੋਨਾਂ ਲਈ ਐਪਲੀਕੇਸ਼ਨ ਨੂੰ ਕਵਰ ਕਰਦੀ ਹੈ।
  8. ਕੰਮ-ਪੜ੍ਹਾਈ ਇਕ ਪ੍ਰੋਗਰਾਮ ਹੈ ਜੋ ਬਹੁਤੀਆਂ ਵਿਦਿਅਕ ਸੰਸਥਾਵਾਂ ਵਲੋਂ ਕੈਂਪਸ ਵਿਚ ਦਿੱਤਾ ਜਾਂਦਾ ਹੈ। ਇਹ ਤਨਖਾਹ ਵਾਲਾ ਅਜਿਹਾ ਪਾਰਟ-ਟਾਈਮ ਕੰਮ ਦਿੰਦਾ ਹੈ ਜਿਹੜਾ ਵਿਦਿਆਰਥੀ ਦੇ ਸਮੇਂ ਦੁਆਲੇ ਫਿੱਟ ਹੁੰਦਾ ਹੋਵੇ।
  9. ਸੰਭਾਲ ਹੇਠ ਰਹਿ ਚੁੱਕੇ ਜਵਾਨਾਂ ਲਈ ਯੂਥ ਐਜੂਕੇਸ਼ਨਲ ਅਸਿਸਟੈਂਸ ਫੰਡ - ਸੰਭਾਲ ਹੇਠ ਰਹਿ ਚੁੱਕੇ 19-24 ਸਾਲ ਦੀ ਉਮਰ ਦੇ ਜਵਾਨ ਵਿਦਿਆਰਥੀ, ਆਪਣੀ ਪੋਸਟ-ਸੈਕੰਡਰੀ ਪੜ੍ਹਾਈ ਕਰਨ ਲਈ 5,500 ਡਾਲਰ ਤੱਕ ਲੈਣ ਦੇ ਯੋਗ ਹਨ। ਜੇ ਤੁਸੀਂ ਮਨਿਸਟਰੀ ਔਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਜਾਂ ਕਿਸੇ ਵੀ ਨਿਸ਼ਚਤ ਅਬਰਿਜਨਲ ਏਜੰਸੀ ਦੀ ਸੰਭਾਲ ਹੇਠ ਰਹੇ ਹੋ ਤਾਂ ਤੁਸੀਂ ਯੋਗ ਹੋ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਹੱਕਦਾਰੀ ਅਤੇ ਅਪਲਾਈ ਕਿਵੇਂ ਕਰਨਾ ਹੈ (Eligibility and How to Apply) ਦੇਖੋ।
ਮਦਦ ਲਈ ਆਪਣੀ ਵਿਦਿਅਕ ਸੰਸਥਾ ਦੇ ਫਾਇਨੈਂਸ਼ਲ ਏਡ ਐਡਵਾਈਜ਼ਰਜ਼ ਤੋਂ ਪੁੱਛੋ!