Plan

ਐਪਲੀਕੇਸ਼ਨ ਦੀ ਪਲੈਨਿੰਗ

ਦਾਖਲਿਆਂ ਦੀਆਂ ਸ਼੍ਰੇਣੀਆਂ ਦੇ ਐਪਲੀਕੇਸ਼ਨ ਦੇ ਵੱਖੋ ਵੱਖਰੇ ਤਰੀਕੇ ਹਨ

ਇਹ ਪਤਾ ਲਾਉ ਕਿ ਤੁਹਾਡੇ ਉੱਪਰ ਐਪਲੀਕੇਸ਼ਨ ਦਾ ਕਿਹੜਾ ਤਰੀਕਾ ਲਾਗੂ ਹੁੰਦਾ ਹੈ

ਆਮ ਤੌਰ `ਤੇ, ਕੈਨੇਡੀਅਨ ਹਾਈ ਸਕੂਲਾਂ, ਅੰਤਰਰਾਸ਼ਟਰੀ ਹਾਈ ਸਕੂਲਾਂ ਜਾਂ ਕੈਨੇਡੀਅਨ ਜਾਂ ਅੰਤਰਰਾਸ਼ਟਰੀ ਪੋਸਟ-ਸੈਕੰਡਰੀ ਸੰਸਥਾਵਾਂ ਤੋਂ ਵਿਦਿਆਰਥੀਆਂ ਨੂੰ ਅੱਗੇ ਦਿੱਤੇ ਮੁਤਾਬਕ ਆਪਣੀ ਐਪਲੀਕੇਸ਼ਨ ਤਿਆਰ ਕਰਨੀ ਚਾਹੀਦੀ ਹੈ।

ਬਾਲਗ ਵਿਦਿਆਰਥੀਆਂ ਅਤੇ ਕੈਨੇਡਾ ਨੂੰ ਪੜ੍ਹਨ ਆ ਰਹੇ ਵਿਦਿਆਰਥੀਆਂ ਲਈ ਅਪਲਾਈ ਕਰਨ ਦੀਆਂ ਵਾਧੂ ਸ਼ਰਤਾਂ ਹੋ ਸਕਦੀਆਂ ਹਨ।

ਸੁਝਾਅ

  1. ਇਹ ਫੈਸਲਾ ਕਰੋ ਕਿ ਤੁਸੀਂ ਕਿਹੜੀ ਵਿਦਿਅਕ ਸੰਸਥਾ, ਪ੍ਰੋਗਰਾਮ ਅਤੇ ਕੈਂਪਸ ਵਿਚ ਪੜ੍ਹਨਾ ਚਾਹੁੰਦੇ ਹੋ।
  2. ਸ਼ਰਤਾਂ ਪੂਰੀਆਂ ਕਰੋ। ਇਹ ਪਤਾ ਲਾਉ ਕਿ ਕੀ ਤੁਸੀਂ ਵਿਦਿਅਕ ਸੰਸਥਾ ਦੀਆਂ ਦਾਖਲੇ ਦੀਆਂ ਆਮ ਅਤੇ ਪ੍ਰੋਗਰਾਮ ਵਿਚ ਦਾਖਲੇ ਦੀਆਂ ਖਾਸ ਸ਼ਰਤਾਂ ਪੂਰੀਆਂ ਕਰਦੇ ਹੋ।
  3. ਐਪਲੀਕੇਸ਼ਨ ਕਰਨ ਦੀ ਅੰਤਿਮ ਤਾਰੀਕ ਦਾ ਪੱਕਾ ਪਤਾ ਲਾਉ ਅਤੇ ਅੰਤਿਮ ਤਾਰੀਕ ਤੋਂ ਪਹਿਲਾਂ ਐਪਲੀਕੇਸ਼ਨ ਪੂਰੀ ਕਰਨ ਲਈ ਕਾਫੀ ਸਮਾਂ ਕੱਢਣ ਲਈ ਪਲੈਨ ਬਣਾਉ।
  4. ਅੱਗੇ ਦਿੱਤੀ ਜਾਣਕਾਰੀ ਇਕੱਠੀ ਕਰੋ:
    • ਨਿੱਜੀ ਸੰਪਰਕ ਦੀ ਜਾਣਕਾਰੀ, ਸਮੇਤ ਉਸ ਈਮੇਲ ਐਡਰੈਸ ਦੇ ਜਿਹੜਾ ਤੁਸੀਂ ਆਮ ਹੀ ਚੈੱਕ ਕਰਦੇ ਹੋ
    • ਸਿਟੀਜ਼ਨਸ਼ਿਪ ਦਾ ਸਬੂਤ
    • ਹਾਈ ਸਕੂਲ ਦੀ ਟ੍ਰਾਂਸਕ੍ਰਿਪਟ ਤੱਕ ਪਹੁੰਚ ਦੀ ਜਾਣਕਾਰੀ (ਜੇ ਬੀ ਸੀ ਵਿਚ ਹੈ ਤਾਂ ਪਰਸਨਲ ਐਜੂਕੇਸ਼ਨ ਨੰਬਰ –ਪੀ ਈ ਐੱਨ)
    • ਉਨ੍ਹਾਂ ਸਾਰੀਆਂ ਪੋਸਟ-ਸੈਕੰਡਰੀ ਸੰਸਥਾਵਾਂ ਤੋਂ ਅਧਿਕਾਰਤ ਪੋਸਟ-ਸੈਕੰਡਰੀ ਟ੍ਰਾਂਸਕ੍ਰਿਪਟਾਂ ਜਿੱਥੇ ਤੁਸੀਂ ਪੜ੍ਹੇ ਹੋ; ਭਾਵੇਂ ਤੁਸੀਂ ਆਪਣੀ ਪੜ੍ਹਾਈ ਪੂਰੀ ਨਾ ਵੀ ਕੀਤੀ ਹੋਵੇ। ਅਧਿਕਾਰਤ ਟ੍ਰਾਂਸਕ੍ਰਿਪਟ ਪੜ੍ਹਾਈ ਵਾਲੀ ਸੰਸਥਾ ਤੋਂ ਉਸ ਸੰਸਥਾ ਨੂੰ ਸਿੱਧੀ ਭੇਜੀ ਜਾਣੀ ਜ਼ਰੂਰੀ ਹੈ ਜਿੱਥੇ ਤੁਸੀਂ ਅਪਲਾਈ ਕਰ ਰਹੇ ਹੋ।
    • ਸਟੱਡੀ ਪਰਮਿਟ (ਜੇ ਤੁਸੀਂ ਕਿਸੇ ਅੰਤਰਰਾਸ਼ਟਰੀ ਹਾਈ ਸਕੂਲ ਜਾਂ ਪੋਸਟ-ਸੈਕੰਡਰੀ ਸੰਸਥਾ ਤੋਂ ਵਿਦਿਆਰਥੀ ਹੋ)
    • ਪ੍ਰੋਗਰਾਮ ਦਾ ਨਾਂ, ਕੈਂਪਸ ਦੀ ਥਾਂ ਅਤੇ ਸ਼ੁਰੂ ਹੋਣ ਦੀ ਅੰਦਾਜ਼ਨ ਤਾਰੀਕ
  5. ਹੋਰ ਜਾਣਕਾਰੀ ਇਕੱਠੀ ਕਰੋ, ਜਿਵੇਂ ਕਿ:
    • ਇਸ ਚੀਜ਼ ਬਾਰੇ ਨਿੱਜੀ ਬਿਆਨ ਕਿ ਤੁਸੀਂ ਇਹ ਪ੍ਰੋਗਰਾਮ ਕਿਉਂ ਲੈਣਾ ਚਾਹੋਗੇ
    • ਕੈਰੀਅਰ ਦੇ ਟੀਚੇ ਦਾ ਬਿਆਨ ਜੋ ਕਿ ਇਹ ਦੱਸਦਾ ਹੋਵੇ ਕਿ ਜਿਸ ਪ੍ਰੋਗਰਾਮ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹ ਤੁਹਾਡੇ ਕੈਰੀਅਰ ਦੇ ਟੀਚਿਆਂ ਵਿਚ ਕਿਵੇਂ ਫਿੱਟ ਬੈਠਦਾ ਹੈ
    • ਰੈਫਰੈਂਸ ਲੈਟਰਜ਼
    • ਕਿਸੇ ਪ੍ਰੋਜੈਕਟ ਜਾਂ ਲੇਖ ਦਾ ਲਿਖਤੀ ਨਮੂਨਾ ਜਿਹੜਾ ਤੁਸੀਂ ਕਿਸੇ ਹੋਰ ਕਲਾਸ ਵਿਚ ਕੀਤਾ ਹੈ
    • ਰੈਜ਼ਮੇ ਜਾਂ ਪੋਰਟਫੋਲੀਓ
  6. ਐਜੂਕੇਸ਼ਨ ਪਲੇਨਰ ਬੀ ਸੀ (EducationPlannerBC) ਰਾਹੀਂ ਜਾਂ ਸੰਸਥਾ ਦੀਆਂ ਹਿਦਾਇਤਾਂ ਮੁਤਾਬਕ ਅਪਲਈ ਕਰੋ। ਸੁਝਾਅ ਅਪਲਾਈ ਕਿਵੇਂ ਕਰਨਾ ਹੈ (How to Apply) `ਤੇ ਹਨ।
  7. ਐਪਲੀਕੇਸ਼ਨ ਦੀ ਫੀਸ ਦਿਉ। ਫੀਸਾਂ ਹਰ ਸੰਸਥਾ ਮੁਤਾਬਕ 0 ਡਾਲਰ ਤੋਂ ਲੈ ਕੇ 100 ਡਾਲਰ ਤੱਕ ਵੱਖ ਵੱਖ ਹਨ।
  8. ਐਪਲੀਕੇਸ਼ਨ ਦਰਜ ਕਰਵਾਉ। ਤੁਹਾਨੂੰ 3-10 ਬਿਜ਼ਨਸ ਵਾਲੇ ਦਿਨਾਂ ਵਿਚ ਕਨਫਰਮੇਸ਼ਨ ਈਮੇਲ ਮਿਲਣੀ ਚਾਹੀਦੀ ਹੈ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਤੁਹਾਡੀ ਐਪਲੀਕੇਸ਼ਨ ਮਿਲ ਗਈ ਹੈ। ਜੇ ਤੁਹਾਨੂੰ ਕਨਫਰਮੇਸ਼ਨ ਈਮੇਲ ਨਾ ਮਿਲੇ ਤਾਂ ਪਹਿਲਾਂ ਆਪਣੇ ਜੰਕ/ਸਪੈਮ ਫੋਲਡਰ ਚੈੱਕ ਕਰੋ, ਅਤੇ ਫਿਰ ਅਡਮਿਸ਼ਨਜ਼/ਰਜਿਸਟਰਾਰ ਦੇ ਦਫਤਰ ਨਾਲ ਸੰਪਰਕ ਕਰੋ ਤਾਂ ਜੋ ਇਹ ਪੱਕਾ ਹੋਵੇ ਕਿ ਉਨ੍ਹਾਂ ਨੂੰ ਤੁਹਾਡੀ ਐਪਲੀਕੇਸ਼ਨ ਮਿਲ ਗਈ ਹੈ ਅਤੇ ਉਹ ਇਸ `ਤੇ ਕੰਮ ਕਰ ਰਹੇ ਹਨ। ਪੈਰਵੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ।
  9. ਆਪਣੀ ਐਪਲੀਕੇਸ਼ਨ ਦਾ ਦਰਜਾ ਚੈੱਕ ਕਰੋ। ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਆਪਣੀ ਐਪਲੀਕੇਸ਼ਨ ਦਾ ਦਰਜਾ ਔਨਲਾਈਨ ਚੈੱਕ ਕਰਨ ਦੀ ਸਮਰੱਥਾ ਦਿੰਦੀਆਂ ਹਨ। ਇਸ ਚੀਜ਼ ਬਾਰੇ ਜਾਣਕਾਰੀ ਕਿ ਆਪਣੀ ਐਪਲੀਕੇਸ਼ਨ ਦਾ ਦਰਜਾ ਕਿਵੇਂ ਚੈੱਕ ਕਰਨਾ ਹੈ, ਆਮ ਤੌਰ `ਤੇ ਤੁਹਾਡੀ ਐਪਲੀਕੇਸ਼ਨ ਕਨਫਰਮੇਸ਼ਨ ਲੈਟਰ ਵਿਚ ਦੱਸੀ ਗਈ ਹੁੰਦੀ ਹੈ।
ਇਕ ਨਾਲੋਂ ਜ਼ਿਆਦਾ ਚੋਣਾਂ ਲਈ ਅਪਲਾਈ ਕਰਨ ਬਾਰੇ ਵਿਚਾਰ ਕਰੋ